ਹਰਿਆਣਾ

ਜਥੇਦਾਰ ਦਾਦੂਵਾਲ ਦੇ ਹਰਿਆਣਾ ਕਮੇਟੀ ਧਰਮ ਪ੍ਰਚਾਰ ਚੇਅਰਮੈਨ ਬਣਨ ਤੇ ਸਿੱਖ ਸੰਗਤਾਂ ਖੁਸ਼

ਕੌਮੀ ਮਾਰਗ ਬਿਊਰੋ | April 02, 2024 09:07 PM

 ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਮੈਂਬਰ ਅਤੇ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣਾ ਕਮੇਟੀ ਦੇ ਜਨਰਲ ਹਾਊਸ ਵੱਲੋਂ 28 ਮਾਰਚ 2024 ਨੂੰ ਧਰਮ ਪ੍ਰਚਾਰ ਦਾ ਚੇਅਰਮੈਨ ਬਣਾਏ ਜਾਣ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਖੁਸ਼ੀ ਦਾ ਇਜ਼ਹਾਰ ਕਰ ਰਹੀਆਂ ਹਨ   ਭਾਈ ਬਰਾੜ ਨੇ ਦੱਸਿਆ ਕਿ ਜਥੇਦਾਰ ਦਾਦੂਵਾਲ ਜੀ ਪਿਛਲੇ 28 ਸਾਲ ਤੋਂ ਭਾਰਤ ਸਮੇਤ ਦੇਸ਼ ਵਿਦੇਸ਼ ਦੇ 20 - 25 ਮੁਲਖਾਂ ਵਿੱਚ ਸਿੱਖ ਧਰਮ ਸਾਂਝੀਵਾਲਤਾ ਦੇ ਪ੍ਰਚਾਰ ਸਹਿਤ ਪੰਥਕ ਮਸਲਿਆਂ ਤੇ ਸੰਘਰਸ਼ ਕਰਦੇ ਆ ਰਹੇ ਹਨ ਜਿਸ ਲਈ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਭਾਰਤ ਪਾਕਿਸਤਾਨ ਇੰਗਲੈਂਡ ਇਟਲੀ ਜਰਮਨ ਸਪੇਨ ਅਸਟਰੀਆ ਹਾਲੈਂਡ ਫਰਾਂਸ ਹਾਂਗਕਾਂਗ ਨਿਊਜ਼ੀਲੈਂਡ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਗੋਲਡ ਮੈਡਲ ਅਤੇ ਸਿੱਖ ਐਵਾਰਡਾਂ ਨਾਲ ਜਥੇਦਾਰ ਦਾਦੂਵਾਲ  ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਅੱਜ ਫਿਰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਸਿੱਖ ਸੰਗਤਾਂ ਵੱਲੋਂ ਪੁੱਜ ਕੇ ਜਥੇਦਾਰ ਦਾਦੂਵਾਲ ਜੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਜਿਨਾਂ ਵਿੱਚ ਪੰਥਕ ਸੇਵਾ ਲਹਿਰ ਜਥੇਬੰਦੀ ਦੇ ਆਗੂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਜੀਵਨ ਸਿੰਘ ਚੁਨਾਗਰਾ, ਬਲਵਿੰਦਰ ਸਿੰਘ ਟਹਿਣਾ, ਜਸਪਿੰਦਰ ਸਿੰਘ ਡੱਲੇਵਾਲਾ, ਗੁਰਜੀਤ ਸਿੰਘ ਹਰੀਏਵਾਲਾ, ਅਵਤਾਰ ਸਿੰਘ ਚਾਂਦਪੁਰਾ, ਪ੍ਰਧਾਨ ਬਲਜਿੰਦਰ ਸਿੰਘ ਚਾਂਦਪੁਰਾ, ਬਸੰਤ ਸਿੰਘ ਕੋਟਸ਼ਮੀਰ, ਗੁਰਪਾਲ ਸਿੰਘ ਕੋਟ ਸ਼ਮੀਰ, ਮਨਪ੍ਰੀਤ ਸਿੰਘ ਮਣੀ ਕੋਟ ਸ਼ਮੀਰ, ਜਗਸੀਰ ਸਿੰਘ ਸੀਰਾ ਕੋਟ ਸ਼ਮੀਰ, ਪਰਮਜੀਤ ਸਿੰਘ ਪੰਮੀ ਕੋਟ ਸ਼ਮੀਰ, ਮਲਕੀਤ ਸਿੰਘ ਚਾਂਦਪੁਰਾ, ਸੁਖਬੀਰ ਸਿੰਘ ਚਾਂਦਪੁਰਾ, ਨਾਇਬ ਸਿੰਘ ਚਾਂਦਪੁਰਾ, ਗੁਰਜੰਟ ਸਿੰਘ ਚਾਂਦਪੁਰਾ, ਲੀਲਾ ਸਿੰਘ ਚਾਂਦਪੁਰਾ, ਬੂਟਾ ਸਿੰਘ ਚਾਂਦਪੁਰਾ, ਮਹਿਕਪ੍ਰੀਤ ਸਿੰਘ ਚਾਂਦਪੁਰਾ, ਸਾਉਣ ਸਿੰਘ ਚਾਂਦਪੁਰਾ, ਗੁਰਜੰਟ ਸਿੰਘ ਚਾਂਦਪੁਰਾ, ਬੂਟਾ ਸਿੰਘ ਹੀਰੇਵਾਲਾ, ਅਤਰ ਸਿੰਘ ਚਾਂਦਪੁਰਾ, ਜਗਸੀਰ ਸਿੰਘ ਚਾਂਦਪੁਰਾ, ਸਤਪਾਲ ਸਿੰਘ ਚੇਅਰਮੈਨ ਚਾਂਦਪੁਰਾ ਵੀ ਹਾਜ਼ਰ ਸਨ|

 

Have something to say? Post your comment

 

ਹਰਿਆਣਾ

ਜੇਜੇਪੀ ਦੇ ਸਾਬਕਾ ਹਰਿਆਣਾ ਪ੍ਰਧਾਨ ਸਮੇਤ ਹੋਰ ਆਗੂ ਕਾਂਗਰਸ ਵਿੱਚ ਸ਼ਾਮਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਕਾਂਗਰਸ ਦਾ ਸਫ਼ਾਇਆ ਕਰਨ ਲਈ ਕਰ ਰਹੇ ਹਨ ਵਿਸ਼ਾਲ ਰੈਲੀਆਂ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ